
fgqz;hgb irdh;a e"o
ਪਿਆਰੇ ਵਿਦਿਆਰਥੀਓ !
ਮੈਂ ਵਿੱਦਿਅਕ ਸ਼ੈਸ਼ਨ 2019-20 ਵਿੱਚ ਦਾਖਲਾ ਲੈਣ ਤੇ ਆਪ ਸਭ ਨੂੰ ਜੀ ਅਇਆਂ ਨੂੰ ਆਖਦੀ ਹਾਂ। ਤੁਸੀਂ ਬਹੁਤ ਖੁਸ਼ਨਸੀਬ ਹੋ ਕਿਉਂਕਿ ਤੁਹਾਨੂੰ ਵਿੱਦਿਆ ਜਿਹੇ ਅਨਮੋਲ ਗਹਿਣੇ ਨੂੰ ਹਾਸਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਸ ਕਾਲਜ ਦਾ ਸਟਾਫ਼ ਬਹੁਤ ਤਜਰਬੇਕਾਰ ਅਤੇ ਮਿਹਨਤੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਤੁਹਾਡੇ ਸਰਬਪੱਖੀ ਵਿਕਾਸ ਦੇ ਲਈ ਪੂਰਾ-ਪੂਰਾ ਯੋਗਦਾਨ ਪਾਉਣਗੇ। ਤੁਸੀ ਸਾਰੇ ਆਪਣੇ ਅਧਿਆਪਕਾ ਨੂੰ ਮਾਣ-ਸਤਿਕਾਰ ਦਿੰਦੇ ਹੋਏ ਅਤੇ ਅਨੁਸ਼ਾਸ਼ਨ ਵਿੱਚ ਰਹਿਦੇ ਹੋਏ ਇਸ ਸੁਨਹਿਰੀ ਮੌਕੇ ਦਾ ਪੂਰਾ ਫਾਇਦਾ ਉਠਾਓ ਤਾਂ ਜੋ ਤੁਸੀਂ ਇੱਕ ਚੰਗੇ ਨਾਗਰਿਕ ਬਣ ਸਕੋ। ਮੈਨੂੰ ਮਾਣ ਹੈ ਕਿ ਤੁਸੀਂ ਜਰੂਰ ਆਪਣੇ ਮਾਤਾ-ਪਿਤਾ ਅਤੇ ਕਾਲਜ ਦਾ ਨਾਂ ਰੋਸ਼ਨ ਕਰੋਗੇ।
ਪ੍ਰਿੰਸੀਪਲ
ਬਾਬਾ ਸਿਰੀ ਚੰਦ ਜੀ ਸਰਕਾਰੀ ਕਾਲਜ,
ਸਰਦਾਰਗੜ੍ਹ (ਬਠਿੰਡਾ)