Admission Portal
Notice Board
Login
Baba Siri Chand Ji|ਬਾਬਾ ਸਿਰੀ ਚੰਦ ਜੀ
Govt College, Sardargarh (Bathinda)|ਸਰਕਾਰੀ ਕਾਲਜ, ਸਰਦਾਰਗੜ੍ਹ (ਬਠਿੰਡਾ)
Distt.- Bathinda, Punjab
About
Principal's Message
College Profile
Vision and Mission
Courses
NAAC
AQARs
Meetings
IQAC Members
SSR
SSSR
Scholarship Data
Audit Reports
Certificates
Calendars
Other
Extension Activities
NSS
NCC
Red Ribbon Club
Red Cross
ECO Club
Sveep
Swachh Survekshan Grameen
IQAC
OSA
Women Welfare Club
Gender Sensitization Sexual Harassment
Youth Welfare Department
Grievance Redressal Cell
POs-COs
Other Activities
Contacts
Visit this space regularly for latest news and updates
ਵਜੀਫੇ/ਸਕਾਲਰਸ਼ਿਪ
ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ (
http://punjabscholarships.gov.in
)
ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ, ਵਿਮੁਕਤ ਜਾਤੀਆਂ ਅਤੇ ਘਟ ਆਮਦਨ ਗਰੁਪ ਦੇ ਵਿਦਿਆਰਥੀਆਂ ਨੂੰ ਕਾਲਜ ਯੂਨੀਵਰਸਿਟੀ ਪਧਰ ਤੇ ਪੜ੍ਹਾਈ ਲਈ ਜੋ ਵਿਤੀ ਸਹਾਇਤਾ ਦਿਤੀ ਜਾਂਦੀ ਹੈ, ਉਹ ਸਕੀਮਾਂ ਹੇਠ ਲਿਖੇ ਅਨੁਸਾਰ ਹਨ :
ਭਾਰਤ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪੰਜਾਬ ਰਾਜ ਦੇ ਪਕੇ ਵਸਨੀਕ, ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਵਿਦਿਆਰਥੀ ਜੋ ਭਾਰਤ ਦੇ ਕਿਸੇ ਹਿਸੇ ਵਿਚ ਪੋਸਟ ਮੈਟ੍ਰਿਕ ਸੈਕੰਡਰੀ ਸਟੇਜ ਤੇ ਸਿਖਿਆ ਪ੍ਰਾਪਤ ਕਰ ਰਹੇ ਹੋਣ, ਇਸ ਸਕੀਮ ਅਧੀਨ ਵਜੀਫੇ ਪ੍ਰਾਪਤ ਕਰ ਸਕਦੇ ਹਨ ਬਸ਼ਰਤੇ ਪਰਿਵਾਰ ਦੇ ਸਾਰੇ ਵਸੀਲਿਆਂ ਤੋ ਸਾਲਾਨਾ ਆਮਦਨ 2,50,000 ਰੁਪਏ ਤੋ ਵਧ ਨਾ ਹੋਵੇ। ਇਹ ਵਿਦਿਆਰਥੀ ਕਾਲਜ ਵਿਚ ਦਾਖਲੇ ਤੋ ਤੁਰੰਤ ਬਾਅਦ ਵਜੀਫਾ ਫਾਰਮ ਮੁਕੰਮਲ ਕਰਕੇ ਦੇਣਗੇ ਅਤੇ ਜੇਕਰ ਵਜੀਫਾ ਨਹੀ ਲੈਣਾ ਜਾਂ ਵਜੀਫੇ ਲਈ ਅਯੋਗ ਹੋਣ ਤਾਂ ਇਸ ਬਾਰੇ ਪੂਰੀ ਸੂਚਨਾ ਦਫਤਰ ਵਿਚ ਦੇਣਗੇ। ਲੋੜੀਦਾ ਫਾਰਮ ਦਫਤਰ ਵਿਚੋ ਪ੍ਰਾਪਤ ਕੀਤਾ ਜਾ ਸਕਦਾ ਹੈ। ਸਕਾਲਰਸ਼ਿਪ ਲੈਣ ਲਈ ਵਿਦਿਆਰਥੀ ਦਾ ਆਪਣਾ ਬੈਕ ਖਾਤਾ ਨੰਬਰ ਆਨ ਲਾਈਨ ਅਤੇ ਆਧਾਰ ਕਾਰਡ ਹੋਣਾ ਅਤਿ ਜਰੂਰੀ ਹੈ।
ਨੋਟ : ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਜੀਫਾ ਸਰਕਾਰ ਵਲੋਂ ਦਿਤਾ ਜਾਂਦਾ ਹੈ। ਵਿਦਿਆਰਥੀ ਦਾਖਲਾ ਲੈਣ ਬਾਅਦ ਤੁਰੰਤ ਲੋੜੀਦਾ ਫਾਰਮ ਭਰਕੇ ਦਫਤਰ ਵਿਚ ਦੇਣ। ਵਿਦਿਆਰਥੀਆਂ ਨੂੰ ਵਜੀਫਿਆਂ ਦੀ ਅਦਾਇਗੀ ਉਹਨਾਂ ਦੇ ਆਨ ਲਾਈਨ ਖਾਤਿਆਂ ਵਿਚ ਕੀਤੀ ਜਾਣੀ ਹੈ ਇਸ ਲਈ ਉਹਨਾਂ ਦਾ ਬੈਕ ਖਾਤਾ ਚਾਲੂ ਹਾਲਤ ਵਿਚ ਹੋਵੇ ਅਤੇ ਖਾਤੇ ਸੰਬੰਧੀ ਵੇਰਵੇ ਸਹੀ ਹੋਣ। ਬੈਕ ਖਾਤੇ ਸੰਬੰਧੀ ਕਿਸੇ ਤਰ੍ਹਾਂ ਦੀ ਸੂਚਨਾ ਗਲਤ ਹੋਣ ਕਰਕੇ ਅਦਾਇਗੀ ਨਾ ਹੋਣ ਦੀ ਜਿੰਮੇਵਾਰੀ ਸੰਬੰਧਿਤ ਵਿਦਿਆਰਥੀ ਦੀ ਹੋਵੇਗੀ।
ਇਸ ਸਕੀਮ ਅਧੀਨ ਸਾਲ 2008-09 ਤੋ ਯੋਗ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਮਾਪਿਆਂ, ਸਰਪ੍ਰਸਤਾਂ ਦੀ ਸਲਾਨਾ ਆਮਦਨ ਢਾਈ ਲਖ ਰੁਪਏ ਤੋ ਵਧ ਨਾ ਹੋਵੇ ਤੋ ਟਿਊਸ਼ਨ ਫੀਸ ਅਤੇ ਨਾਨ ਰਿਫਡੇਬਲ ਕੰਪਲਸਰੀ ਫੀਸਾਂ, ਜੋ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਕਵਰ ਹੁੰਦੀਆਂ ਹਨ, ਨਹੀ ਲਈ ਜਾਣੀਆਂ ਹਨ। ਇਸ ਲਈ ਇਸ ਅਧੀਨ ਕਵਰ ਹੁੰਦੇ ਯੋਗ ਵਿਦਿਆਰਥੀ ਫੀਸ ਭਰਨ ਤੋ ਪਹਿਲਾਂ ਕਾਲਜ਼ ਬਰਸਰ, ਵਜੀਫਾ ਕਲਰਕ ਨਾਲ ਸੰਪਰਕ ਕਰਨ। (ਹਵਾਲਾ : ਸੰਯੁਕਤ ਸਕਤਰ ਭਲਾਈ ਪੰਜਾਬ ਸਰਕਾਰ ਭਲਾਈ ਵਿਭਾਗ (ਭਲਾਈ ਸੈਲ ਨਾਨ ਪਲਾਨ) ਦਾ ਦਫਤਰ ਪਤਰ ਨੰਬਰ 3/74/07-ਐਸ.ਏ -11/2244-2249 ਮਿਤੀ ਚੰਡੀਗੜ੍ਹ 11-7-2007)
ਘੱਟ ਗਿਣਤੀ ਸਮੁਦਾਏ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ (
http://scholarships.gov.in
)
ਇਸ ਸਕੀਮ ਅਧੀਨ 2008-09 ਤੋ ਯੋਗ ਘਟ ਗਿਣਤੀ ਸਮੁਦਾਏ (ਮੁਸਲਿਮ, ਇਸਾਈ, ਸਿਖ, ਬੋਧੀ, ਪਾਰਸੀ ਅਤੇ ਜੈਨ ) ਨਾਲ ਸੰਬੰਧਤ ਵਿਦਿਆਰਥੀਆਂ ਨੂੰ ਜਿਨ੍ਹਾਂ ਦੇ ਮਾਪਿਆਂ, ਸਰਪ੍ਰਸਤਾਂ ਦੀ ਸਲਾਨਾ ਆਮਦਨ ਦੋ ਲਖ ਰੁਪਏ ਤੋ ਵਧ ਨਾ ਹੋਵੇ ਅਤੇ ਵਿਦਿਆਰਥੀ ਵਲੋ ਪੂਰਬਲੇ ਸਾਲ ਦੌਰਾਨ ਫਾਈਨਲ ਇਮਤਿਹਾਨ ਵਿਚ ਘਟੋ ਘਟ 50% ਅੰਕ ਪ੍ਰਾਪਤ ਕੀਤੇ ਹੋਣ ਨੂੰ ਲਾਭ ਦਿਤਾ ਜਾਣਾ ਹੈ। ਇਸ ਲਈ ਇਸ ਅਧੀਨ ਕਵਰ ਹੁੰਦੇ ਯੋਗ ਵਿਦਿਆਰਥੀ ਦਾਖਲ ਹੋਣ ਉਪਰੰਤ ਵਜੀਫਾ ਕਲਰਕ ਨਾਲ ਸੰਪਰਕ ਕਰਨ।
ਸਟੇਟ ਪਛੜੀਆਂ ਸ਼੍ਰੇਣੀਆਂ ਲਈ ਭਲਾਈ ਸਕੀਮ
http://punjabscholarships.gov.in
ਪਛੜੀਆਂ ਸ਼੍ਰੇਣੀਆਂ ਦੇ ਉਹ ਵਿਦਿਆਰਥੀ, ਜੋ ਪੰਜਾਬ ਰਾਜ ਦੇ ਪਕੇ ਵਸਨੀਕ ਹੋਣ ਤੇ ਨਾਲ-ਨਾਲ ਪੰਜਾਬ ਰਾਜ ਦੇ ਕਾਲਜਾਂ ਸੰਸਥਾਵਾਂ ਵਿਚ ਪੜ੍ਹਦੇ ਹੋਣ, ਨੂੰ ਸਕੀਮ ਅਧੀਨ ਸਟਾਈਪੈਂਡ ਮਨਜੂਰ ਕੀਤੇ ਜਾਂਦੇ ਹਨ।
ਇਸ ਸਕੀਮ ਦੇ ਅਧੀਨ ਉਨ੍ਹਾਂ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਸਟਾਈਪੈਡ ਦਿਤਾ ਜਾਂਦਾ ਹੈ, ਜਿਨ੍ਹਾਂ ਦੇ ਪਰਿਵਾਰ ਦੀ ਸਲਾਨਾ ਆਮਦਨ 100000 ਰੁਪਏ ਤਕ ਹੋਵੇ।
Student Portal: Admissions and Fee Payments
All new and old students may login/apply to avail student centric services.
Login / Apply